ਜੰਮੂ ਕਸ਼ਮੀਰ: ਜੇਹਲਮ ’ਚ ਕਿਸ਼ਤੀ ਉਲਟਣ ਕਾਰਨ 4 ਮੌਤਾਂ ਤੇ ਕਈ ਲਾਪਤਾ

ਜੰਮੂ ਕਸ਼ਮੀਰ: ਜੇਹਲਮ ’ਚ ਕਿਸ਼ਤੀ ਉਲਟਣ ਕਾਰਨ 4 ਮੌਤਾਂ ਤੇ ਕਈ ਲਾਪਤਾ

ਸ੍ਰੀਨਗਰ- ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਜੇਹਲਮ ਦਰਿਆ ਵਿੱਚ ਅੱਜ ਕਿਸ਼ਤੀ ਉਲਟਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਗੰਦਬਲ ਨੌਗਾਮ ਇਲਾਕੇ ‘ਚ ਵਾਪਰੀ ਅਤੇ ਕਈ ਵੀ ਲਾਪਤਾ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਕਈ ਹੋਰ ਲਾਪਤਾ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਜੇਹਲਮ ਦੇ ਨਾਲ-ਨਾਲ ਝੀਲਾਂ ਅਤੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ।