ਲੰਡਨ- ਗਲੋਬਲ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਨੇ ਕਿਹਾ ਹੈ ਕਿ ਉਸ ਦੀ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਬਣੀ ਕਰੋਨਾ ਵੈਕਸੀਨ ਦੇ ਕਈ ਸਾਈਡ ਅਫੈਕਟਸ ਹੋ ਸਕਦੇ ਹਨ ਹਾਲਾਂਕਿ ਅਜਿਹਾ ਬਹੁਤ ਦੁਰਲੱਭ ਮਾਮਲਿਆਂ ਵਿਚ ਹੋਵੇਗਾ ਪਰ ਇਹ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਸਕਦੀ ਹੈ। ਬਰਤਾਨੀਆ ਦੀ ਟੈਲੀਗਰਾਫ ਦੀ ਰਿਪੋਰਟ ਅਨੁਸਾਰ ਐਸਟਰਾਜ਼ੇਨੇਕਾ ’ਤੇ ਦੋਸ਼ ਹੈ ਕਿ ਉਸ ਦੀ ਵੈਕਸੀਨ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੋਗਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕੰਪਨੀ ਖ਼ਿਲਾਫ਼ ਅਦਾਲਤ ਵਿਚ 51 ਦੇ ਕਰੀਬ ਕੇਸ ਚੱਲ ਰਹੇ ਹਨ। ਪੀੜਤਾ ਨੇ ਐਸਟਰਾਜ਼ੇਨੇਕਾ ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਕਰੋਨਾ ਮਹਾਮਾਰੀ ਦੌਰਾਨ ਕੋਵੀਸ਼ੀਲਡ ਦੇ ਨਿਰਮਾਣ ਲਈ ਐਸਟਰਾਜ਼ੇਨੇਕਾ ਦੇ ਟੀਕਾ ਫਾਰਮੂਲਾ ਤਹਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਲਾਇਸੰਸ ਦਿੱਤਾ ਗਿਆ ਸੀ ਤੇ ਭਾਰਤ ਵਿੱਚ ਕੋਵੀਸ਼ੀਲਡ ਦੀਆਂ 174 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਸਨ।