ਅੱਜ ਦੇ ਸਮੇਂ ਕੀ ਮਿੱਠਾ ਬਿਲਕੁਲ ਜ਼ਹਿਰ ਹੈ..

ਅੱਜ ਦੇ ਸਮੇਂ ਕੀ ਮਿੱਠਾ ਬਿਲਕੁਲ ਜ਼ਹਿਰ ਹੈ..

- ਜੇਕਰ ਅੱਜ ਦੇ ਸਮੇਂ ਪੂਰੀ ਦੁਨੀਆਂ ਦੇ ਅੰਦਰ ਬਿਮਾਰਾਂ ਦੀ ਗਿਣਤੀ ਨੂੰ ਵਾਚੀਏ ਤਾਂ ਸਹਿਜੇ ਹੀ ਇਹ ਗਿਣਤੀ ਬਹੁਤ ਵੱਡੇ ਪੱਧਰ ਤੇ ਵੇਖੀ ਜਾਂ ਸੁਣੀ ਜਾਵੇਗੀ । ਪਰ ਕੀ ਇਹਨਾਂ ਬਿਮਾਰ ਇਨਸਾਨਾਂ ਪਿੱਛੇ ਕਾਰਨ ਕੀ ਹਨ ਇਹਨਾਂ ਨੂੰ ਕੋਈ ਨੇੜਿਓਂ ਵੇਖਣ ਦਾ ਯਤਨ ਨਹੀਂ ਕਰਦਾ ਜਾਂ ਕਰਦਾ ਵੀ ਹੈ ਤਾਂ ਉਹਨਾਂ ਗੱਲਾਂ ਤੇ ਪੂਰਾ ਨਹੀਂ ਉਤਰਦਾ ਜੋ ਇੱਕ ਬਿਮਾਰੀ ਤੋਂ  ਬਚਣ ਲਈ ਇਨਸਾਨ ਨੂੰ ਕਰਨੀਆਂ ਚਾਹੀਦੀਆਂ ਹਨ ਉਹ ਕੋਈ ਵੀ ਇਨਸਾਨ ਨਹੀਂ ਕਰਦਾ । ਬਿਮਾਰੀਆਂ ਦਾ ਆਲਮ ਸਾਡੇ ਸਮਾਜ ਵਿੱਚ ਇਸ ਕਦਰ ਹੋ ਚੁੱਕਿਆ ਹੈ ਕਿ ਚਾਰੇ ਪਾਸੇ ਹੀ ਬਿਮਾਰੀਆਂ ਦੇ ਹਨੇਰੀ ਆ ਚੁੱਕੀ ਹੈ । ਪੂਰੀ ਦੁਨੀਆਂ ਦੇ ਵਿੱਚ ਬਿਮਾਰੀਆਂ ਨੇ ਪੈਰ ਪਸਾਰੇ ਹਨ ਕੋਈ ਵੀ ਇਨਸਾਨ ਬਿਨਾਂ ਦਵਾਈਆਂ ਤੋਂ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਰਿਹਾ ਬਹੁਤ ਵੱਡੀਆਂ ਨਾ ਮੁਰਾਦ ਬਿਮਾਰੀਆਂ ਨੇ ਇਨਸਾਨਾਂ ਦਾ ਜਿਉਣਾ ਦੁਭਰ ਕਰ ਦਿੱਤਾ ਹੈ ।        
                        ਹਸਪਤਾਲ ਭਰੇ ਪਏ ਹਨ ਅਤੇ ਹੋਰ ਤਾਂ ਹੋਰ ਛੋਟੇ ਬੱਚੇ ਵੀ ਇਸ ਤੋਂ ਪੀੜਤ ਹਨ ਇਹਨਾਂ ਬਿਮਾਰੀਆਂ ਦੀ ਜੜ ਸਾਡਾ ਖਾਣਾ ਪੀਣਾ ਵੀ ਹੈ । ਗੱਲ ਕਰੀਏ ਖਾਸ ਕਰ ਮਿੱਠੇ ਦੀ । ਮਿੱਠਾ ਅੱਜ ਦੇ ਸਮੇਂ ਬਿਲਕੁਲ ਜ਼ਹਿਰ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ । ਕੱਚਾ ਮਿੱਠਾ ਤੇ ਪੱਕਾ ਮਿੱਠਾ ਜੇਕਰ ਇਹ ਦੋਵੇਂ ਮਿੱਠੇ ਇਨਸਾਨ ਦੀ ਜ਼ਿੰਦਗੀ ਵਿੱਚੋਂ ਮਨਫੀ ਕਰ ਦਿੱਤੇ ਜਾਣ ਤਾਂ ਇਨਸਾਨ ਖੁਸ਼ ਰਹਿ ਸਕਦਾ ਹੈ । ਕਿਉਂਕਿ ਮਿੱਠੇ ਨਾਂ ਦੀ ਅਲਾਮਤ ਨੇ ਇਨਸਾਨਾਂ ਨੂੰ ਖੋਖਲੇ ਕਰ ਦਿੱਤਾ ਹੈ । ਮਿੱਠਾ ਕਿਸੇ ਵੀ ਰੂਪ ਵਿੱਚ ਇਨਸਾਨ ਨੂੰ ਚੰਗਾ ਨਹੀਂ ਹੈ । ਬਨਾਉਟੀ ਮਿੱਠੇ ਨੇ ਇਨਸਾਨਾਂ ਦੀਆਂ ਬੇਸ਼ਕੀਮਤੀ ਜਾਨਾਂ ਲੈ ਲਈਆਂ ਹਨ । ਗੁੜ ਵੀ ਅੱਜ ਕੱਲ ਬਨਾਉਟੀ ਬਣਨ ਲੱਗ ਪਿਆ ਹੈ । ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਹਨ ਮਿੱਠੇ ਨੇ ਪੂਰੀ ਦੁਨੀਆ ਦੇ ਅੰਦਰ ਨੌਜਵਾਨਾ ਤੋਂ ਲੈ ਕੇ ਮੁੰਡਿਆਂ ਤੱਕ ਨੂੰ ਬਿਮਾਰੀਆਂ ਦੀ ਗ੍ਰਿਫਤ ਵਿੱਚ ਧੱਕ ਦਿੱਤਾ ਹੈ । ਦਵਾਈਆਂ ਹਰ ਘਰ ਦੇ ਵਿੱਚ ਥੱਬੇ ਭਰ ਕੇ ਆਮ ਮਿਲ ਜਾਂਦੀਆਂ ਜਿਨ੍ਹਾਂ ਦੇ ਸਹਾਰੇ ਇਨਸਾਨ ਜ਼ਿੰਦਗੀ ਜਿਉਂਦਾ ਜਾਪਦਾ ਹੈ।
                ਅਸਲ ਵਿੱਚ ਮਿੱਠਾ ਕੀ ਹੈ ਬਹੁਤ ਸਾਰੇ ਮਿੱਠੇ ਦੀਆਂ ਕਿਸਮਾਂ ਹਨ ਇੱਕ ਮਠਿਆਈ ਦਾ ਰੂਪ ਹੈ ਜਿਹਦੇ ਵਿੱਚ ਮਿਲਾਵਟ ਦੀ ਹੱਦੋਂ ਵੱਧ ਵਰਤੋਂ ਹੋਣ ਕਰਕੇ ਉਸ ਮਿੱਠੇ ਨਾਂ ਦੇ ਜੰਤਰ ਨੇ ਇਨਸਾਨਾਂ ਦੀਆਂ ਜਿੰਦਗੀਆਂ ਨੂੰ ਘੁਣ ਵਾਂਗ ਚਿੰਬੜ ਕੇ ਬਿਮਾਰੀਆਂ ਦੀ ਅਲਾਮਤ ਸਹੇੜੀ ਹੈ । ਮਿੱਠੇ ਤੋਂ ਪੈਦਾ ਹੁੰਦੀ ਬਿਮਾਰੀਆਂ ਨੇ ਭਾਵੇਂ ਇਨਸਾਨੀ ਜੀਵਨ ਦੀ ਮੱਤ ਮਾਰ ਕੇ ਰੱਖ ਦਿੱਤੀ ਹੈ ਖਾਸ ਕਰ ਜੇਕਰ ਗੱਲ ਕਰੀਏ ਤਾਂ ਦੰਦਾਂ ਦੀ ਬਿਮਾਰੀ ਮਿੱਠੇ ਤੋਂ ਉਤਪਨ ਹੁੰਦੀ ਹੈ ਜੇਕਰ ਅਸੀਂ ਮਿੱਠੇ ਦਾ ਖਿਆਲ ਰੱਖਾਂਗੇ ਤਾਂ ਦੰਦਾਂ ਦੀ ਬਿਮਾਰੀ ਬਹੁਤ ਘੱਟ ਜਾਵੇਗੀ ਉਸ ਤੋਂ ਬਾਅਦ ਸ਼ੂਗਰ ਨਾਂ ਦੀ ਬਿਮਾਰੀ ਨੇ ਆਪਣੇ ਪੈਰ ਇਨਸਾਨਾਂ ਅੰਦਰ ਅਜਿਹੇ ਪਸਾਰੇ ਹਨ ਕਿ ਤੌਬਾ ਤੌਬਾ ਕਰ ਚੁੱਕੀ ਹੈ ਜ਼ਿੰਦਗੀ ਹਾੜੇ ਘੱਤ ਰਹੀ ਹੈ ਡਾਕਟਰਾਂ ਦੇ ਇਹ ਰੋਜ਼ ਦਾ ਵਰਤਾਰਾ ਹੈ । ਹਸਪਤਾਲਾਂ ਅੰਦਰ ਲੱਗੀਆਂ ਲੰਬੀਆਂ ਕਤਾਰਾਂ ਬਿਮਾਰੀਆਂ ਤੋਂ ਪੀੜਤ ਇਨਸਾਨਾਂ ਦੀ ਗਵਾਹੀ ਭਰਦੀਆਂ ਹਨ । ਮਿੱਠਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਇਹ ਡਾਕਟਰਾਂ ਨੇ ਆਖਿਆ ਹੈ ।
              ਪੂਰੀ ਦੁਨੀਆਂ ਦੇ ਅੰਦਰ ਜੇਕਰ ਬਿਮਾਰਾਂ ਦੀ ਗਿਣਤੀ ਕਰਨੀ ਹੋਵੇ ਤਾਂ ਸ਼ਾਇਦ ਕਾਗਜ ਘਟ ਜਾਣ ਕਿਉਂਕਿ ਮਿੱਠੇ ਨੇ ਬਹੁਤ ਕਹਿਰ ਬੱਚਿਆਂ ਅੰਦਰ ਵੀ ਕਮਾਇਆ । ਬਹੁਤ ਸਾਰੇ ਇਨਸਾਨ ਅਜਿਹੇ ਹਨ ਜਿਹੜੇ ਸੂਗਰ ਦੇ ਕਰਕੇ ਅਣਆਈ ਮੌਤ ਮਰ ਰਹੇ ਹਨ । ਗੰਦਗੀ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਮਠਿਆਈਆਂ ਅੰਦਰ ਇਸ ਅਲਾਮਤ ਨੇ ਬਿਗਲ ਬਜਾ ਕੇ ਇਨਸਾਨਾਂ ਨੂੰ ਮੌਤ ਦੇ ਸਮੁੰਦਰ ਵਿੱਚ ਧੱਕਿਆ ਹੈ । ਦੁਕਾਨਾਂ ਉੱਤੇ ਮਿੱਠੇ ਨਾ ਦੀ ਚੀਜ਼ ਤੋਂ ਲੈਣ ਦਾ ਕੋਈ ਫਾਇਦਾ ਹੀ ਨਹੀਂ ਰਹਿ ਗਿਆ । ਇੱਕ ਗੱਲ ਜਰੂਰ ਹੈ ਕਿ ਜੇਕਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰ ਵਿੱਚ ਬਣਾ ਕੇ ਖਾਵਾਂਗੇ ਤਾਂ ਅਸਲੀ ਮਿੱਠੇ ਤੋਂ ਨੁਕਸਾਨ ਘੱਟ ਹੋਣ ਦੇ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਚੀਜ਼ ਸਹੀ ਹੋਣ ਕਰਕੇ ਅਤੇ ਮਿੱਠੇ ਦੀ ਮਾਤਰਾ ਘੱਟ ਹੋਣ ਕਰਕੇ ਇਨਸਾਨ ਬਿਮਾਰੀਆਂ ਤੋਂ ਬਚ ਸਕਦਾ ਹੈ । ਨਹੀਂ ਤਾਂ ਅੱਜ ਕੱਲ ਦੁਕਾਨਾਂ ਉੱਤੇ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਹਨ ਕਿ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ । ਡਾਕਟਰਾਂ ਦੇ ਘਰ ਭਰਨ ਦਾ ਕੋਈ ਫਾਇਦਾ ਨਹੀਂ ਹੈ ।
                        ਪੁਰਾਣੇ ਸਮੇਂ ਅੰਦਰ ਬਹੁਤ ਸਾਰੇ ਸਾਡੇ ਬਜ਼ੁਰਗ ਪ੍ਰਾਂਤਾਂ ਭਰ ਭਰ ਕੇ ਜਲੇਬੀਆਂ ਤੇ ਲੱਡੂਆਂ ਦੀਆਂ ਖਾ ਜਾਂਦੇ ਸਨ ਉਸ ਮੌਕੇ ਹੁੰਦੇ ਵਿਆਹਾਂ ਉੱਤੇ ਕੇਵਲ ਮਿੱਠਾ ਹੀ ਪ੍ਰਧਾਨ ਹੁੰਦਾ ਸੀ ਪਰ ਉਹਨਾਂ ਸਮਿਆਂ ਵਿੱਚ ਮਿੱਠਾ ਸਹੀ ਹੋਣ ਕਰਕੇ ਉਸ ਵਿੱਚ ਬਨਾਉਟੀਪਣ ਨਹੀਂ ਸੀ ਹੁੰਦਾ ਅਤੇ ਨਕਲੀ ਮਠਿਆਈ ਨਾਂ ਦੀ ਕੋਈ ਚੀਜ਼ ਵੀ ਨਹੀਂ ਸੀ ਹੁੰਦੀ । ਇਸੇ ਕਰਕੇ ਉਹ ਸਾਰੇ ਇਨਸਾਨਾਂ ਦੇ ਹਜਮ ਹੋ ਜਾਂਦਾ ਸੀ ਪਰ ਉਸਦੇ ਮੁਕਾਬਲੇ ਤੇ ਜੇਕਰ ਅੱਜ ਗੱਲ ਕਰੀਏ ਤਾਂ ਨਕਲੀਪਣ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਉਹਨਾਂ ਸਮਿਆਂ ਅੰਦਰ ਦੁੱਧ ਵੀ ਅਸਲੀ ਹੁੰਦਾ ਸੀ ਪਰ ਅੱਜ ਉਹ ਵੀ ਨਕਲੀ ਹੋ ਚੁੱਕਿਆ ਹੈ । ਦੁਕਾਨਾਂ ਉੱਤੇ ਮਿਲਣ ਵਾਲੀ ਮਿਠਿਆਈ ਵੀ ਵੱਡੀ ਮਾਤਰਾ ਵਿੱਚ ਨਕਲੀ ਮਿਲ ਰਹੀ ਹੈ ਔਰ ਉਸ ਤੋਂ ਇਲਾਵਾ ਜੇ ਇੱਕ ਗੱਲ ਹੋਰ ਵੇਖੀਏ ਤਾਂ ਕਿਸੇ ਵੀ ਮਠਿਆਈ ਵਿੱਚ ਰੰਗ ਬਹੁਤ ਘੱਟ ਪੈਂਦਾ ਸੀ ਲੱਡੂ ਸਾਫ ਸੁਥਰੇ ਬਣਦੇ ਸਨ ਪਰ ਉਸਦੇ ਮੁਕਾਬਲੇ ਤੇ ਅੱਜ ਹਾਲਾਤ ਬਹੁਤ ਮਾੜੇ ਹਨ ਅਤੇ ਚਾਰੇ ਪਾਸੇ ਨਕਲੀ ਚੀਜ਼ਾਂ ਦਾ ਆਲਮ ਹੋ ਚੁੱਕਿਆ ਹੈ ।
                ਆਖਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਅਸੀਂ ਮਿੱਠੇ ਨੂੰ ਦੂਰ ਨਹੀਂ ਕਰਾਂਗੇ ਤਾਂ ਹਸਪਤਾਲ ਦੇ ਬੈੱਡ ਤੇ ਪਹੁੰਚ ਜਾਵਾਂਗੇ । ਉਸ ਸਮੇਂ ਸਾਰੇ ਹੀ ਸਾਥ ਛੱਡ ਦਿੰਦੇ ਹਨ ਜਦੋਂ ਕਿਸੇ ਵੀ ਇਨਸਾਨ ਨੂੰ ਮੌਤ ਵਿਖਾਈ ਦਿੰਦੀ ਹੈ । ਘਰ ਤਬਾਹ ਹੋ ਜਾਂਦਾ ਹੈ ਪੈਸੇ ਬਹੁਤ ਜਿਆਦਾ ਲੱਗਦੇ ਹਨ ਇਨਸਾਨ ਬਿਮਾਰੀ ਤੋਂ ਪੀੜਤ ਹੋ ਕੇ ਇੱਕ ਵਾਰ ਤਾਂ ਮੰਜੇ ਤੇ ਪੈ ਜਾਂਦਾ ਹੈ ਇਸ ਲਈ ਮਿੱਠੇ ਦੀ ਵਰਤੋਂ ਘੱਟ ਕਰੋ ਮਿੱਠਾ ਇੱਕ ਜਹਿਰ ਹੈ ਜੇਕਰ ਅਸੀਂ ਮਿੱਠੇ ਨੂੰ ਜਹਿਰ ਦੇ ਰੂਪ ਵਿੱਚ ਖਾਣੋ ਨਹੀਂ ਹਟਾਂਗੇ ਤਾਂ ਸਾਡੀ ਜ਼ਿੰਦਗੀ ਦਾ ਤਬਾਹ ਹੋਣਾ ਲਾਜ਼ਮੀ ਹੈ । ਪਿਛਲੇ ਸਮੇਂ ਚੀਜ਼ਾਂ ਚੰਗੀਆਂ ਸਨ ਇਸ ਲਈ ਇਨਸਾਨ ਖਾਂਦੇ ਸਨ ਅੱਜ ਦੇ ਸਮੇਂ ਇਹ ਸਾਰਾ ਕੁਝ ਜਹਿਰ ਹੈ। ਹਸਪਤਾਲਾਂ ਵਿੱਚ ਜਾਣ ਦੀ ਬਜਾਏ ਮਿੱਠੇ ਤੋਂ ਪਰਹੇਜ਼ ਕਰ ਲਵੋ ਅਤੇ ਆਪਣੇ ਬੱਚਿਆਂ ਨੂੰ ਮਿੱਠੇ ਤੋਂ ਦੂਰ ਰੱਖੋ ਇਹੀ ਚੰਗੀ ਗੱਲ ਹੈ । ਜੇਕਰ ਅਸੀਂ ਇਹਨਾਂ ਗੱਲਾਂ ਤੋਂ ਪਰਹੇਜ਼ ਨਹੀਂ ਕਰਾਂਗੇ ਤਾਂ ਅਗਲੇ ਸਮੇਂ ਦੀ ਰੂਪ-ਰੇਖਾ ਤੈਅ ਹੈ ਕਿ ਸਾਡੀ ਜ਼ਿੰਦਗੀ ਦੇ ਨਾਲ ਕੀ ਹੋਣਾ ਹੈ । ਇਸ ਲਈ ਹਸਪਤਾਲਾਂ ਅੰਦਰ ਲੱਖਾਂ ਰੁਪਈਆ ਖਰਚਣ ਦੀ ਬਜਾਏ ਮਿੱਠੇ ਤੋਂ ਬਚ ਜਾਵੋ ਤਾਂ ਇਹੀ ਚੰਗਾ ਹੈ ।
ਸਿੰਦਰ ਸਿੰਘ ਮੀਰਪੁਰੀ ਫਰਿਜਨੋ
ਕੈਲੀਫੋਰਨੀਆ ਅਮਰੀਕਾ
5592850841