ਉਮਰ ਅਬਦੁੱਲਾ ਵੱਲੋਂ ਲੋਕ ਸਭਾ ਚੋਣਾਂ ’ਚ ਭਾਜਪਾ ਖ਼ਿਲਾਫ਼ ਮਹਾ ਗੱਠਜੋੜ ਤੋਂ ਦੂਰ ਰਹਿਣ ਦਾ ਸੰਕੇਤ

ਉਮਰ ਅਬਦੁੱਲਾ ਵੱਲੋਂ ਲੋਕ ਸਭਾ ਚੋਣਾਂ ’ਚ ਭਾਜਪਾ ਖ਼ਿਲਾਫ਼ ਮਹਾ ਗੱਠਜੋੜ ਤੋਂ ਦੂਰ ਰਹਿਣ ਦਾ ਸੰਕੇਤ

ਰਾਜੌਰੀ - ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਅਗਲੇ ਸਾਲ ਆਮ ਚੋਣਾਂ ’ਚ ਭਾਜਪਾ ਦੇ ਖ਼ਿਲਾਫ਼ ਮਹਾ ਗੱਠਜੋੜ ਤੋਂ ਆਪਣੀ ਪਾਰਟੀ ਨੂੰ ਦੂਰ ਰੱਖਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਪਾਰਟੀਆਂ ਨੇ ਧਾਰਾ-370 ਹਟਾਏ ਜਾਣ ਵੇਲੇ ਚੁੱਪੀ ਧਾਰੀ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਗੱਠਜੋੜ ਬਾਰੇ ਗੱਲ ਕਰਨਾ ਬਹੁਤ ਹੀ ਜਲਦਬਾਜ਼ੀ ਹੋਵੇਗੀ। ਸਾਬਕਾ ਮੁੱਖ ਮੰਤਰੀ ਨੇ ਰਾਜੌਰੀ ਦੇ ਸਰਹੱਦੀ ਜ਼ਿਲ੍ਹੇ ਵਿੱਚ ਭਾਜਪਾ ਖ਼ਿਲਾਫ਼ ਹੋਰ ਪਾਰਟੀਆਂ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ,‘‘ ਅਸੀਂ ਜੰਮੂ ਤੇ ਕਸ਼ਮੀਰ ਤੋਂ ਬਾਹਰ ਕੀ ਯੋਗਦਾਨ ਪਾ ਸਕਦੇ ਹਾਂ? ਸਾਡੇ ਕੋਲ ਪੰਜ ਲੋਕ ਸਭਾ ਸੀਟਾਂ ਹਨ ਤੇ ਇਨ੍ਹਾਂ ਪੰਜ ਸੀਟਾਂ ਨਾਲ ਕਿਹੜਾ ਤੂਫ਼ਾਨ ਆ ਸਕਦਾ ਹੈ। ਅਸੀਂ ਇਨ੍ਹਾਂ ਸੀਟਾਂ ’ਤੇ ਭਾਜਪਾ ਨਾਲ ਮੁਕਾਬਲਾ ਕਰਨਾ ਹੈ। ਜੰਮੂ-ਕਸ਼ਮੀਰ ਦੇ ਬਾਹਰ ਕੀ ਹੋ ਰਿਹਾ ਹੈ ਇਹ ਇੱਕ ਵੱਖਰਾ ਸਵਾਲ ਹੈ। ਮਜਬੂਰੀ ਛੱਡੋ, ਅਜੇ ਗੱਠਜੋੜ ਨਾਲ ਪਾਰਟੀ ਜਾਂ ਜੰਮੂ ਕਸ਼ਮੀਰ ਨੂੰ ਕੋਈ ਫਾਇਦਾ ਦਿਖਾਈ ਨਹੀਂ ਦੇ ਰਿਹਾ ਹੈ।’’