Updated At: March-ਮੁੰਬਈ: ਫਿਲਮ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੀ ਆਉਣ ਵਾਲੀ ਡਰਾਉਣੀ ਤੇ ਕਾਮੇਡੀ ਫਿਲਮ ‘ਭੂਲ ਭੁਲੱਈਆ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਫਿਲਮ ਦੀ ਪਹਿਲੇ ਦਿਨ ਦੀ ਸ਼ੂਟਿੰਗ ਦੀ ਝਲਕ ਸਾਂਝੀ ਕੀਤੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਅਸੀਂ ਇੱਥੇ ਜਾ ਰਹੇ ਹਾਂ।’ ਇਸ ਫੋਟੋ ਵਿਚ ਕਾਰਤਿਕ ਨੇ ਭੂਲ ਭੁਲੱਈਆ 2 ਦਾ ਗੀਤ ਵੀ ਲਾਇਆ ਹੈ। ‘ਭੂਲ ਭੁਲੱਈਆ 3’ ਦਾ ਨਿਰਦੇਸ਼ਨ ਅਨੀਸ ਬਜ਼ਮੀ ਕਰ ਰਹੇ ਹਨ ਤੇ ਇਸ ਵਿਚ ਵਿੱਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਨਿਭਾਅ ਰਹੀਆਂ ਹਨ। ਇਹ ਫਿਲਮ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਫਿਲਮ ਦੇ ਦੂਜੇ ਭਾਗ ਦਾ ਨਿਰਦੇਸ਼ਨ ਵੀ ਅਨੀਸ ਬਜ਼ਮੀ ਨੇ ਕੀਤਾ ਸੀ ਜਦਕਿ ਪਹਿਲੇ ਭਾਗ ਦਾ ਨਿਰਦੇਸ਼ਨ ਪ੍ਰਿਆਦਰਸ਼ਨ ਨੇ ਕੀਤਾ ਸੀ ਜਿਸ ਵਿਚ ਵਿੱਦਿਆ ਬਾਲਨ ਨਾਲ ਅਕਸ਼ੈ ਕੁਮਾਰ ਮੁੱਖ ਕਿਰਦਾਰਾਂ ਵਿਚ ਸਨ। ਦੂਜੇ ਭਾਗ ਵਿੱਚ ਕਾਰਤਿਕ ਨੇ ਤੱਬੂ ਅਤੇ ਕਿਆਰਾ ਅਡਵਾਨੀ ਨਾਲ ਫਿਲਮ ਵਿਚ ਕੰਮ ਕੀਤਾ। ਇਸ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਕਿਹਾ, ‘ਭੂਲ ਭੁਲੱਈਆ’ ਫ੍ਰੈਂਚਾਇਜ਼ੀ ਸਾਡੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ ਅਤੇ ਮੈਂ ਇਸ ਨੂੰ ਅਨੀਸ ਵਰਗੇ ਰਚਨਾਤਮਕ ਦਿਮਾਗ ਤੇ ਕਾਰਤਿਕ ਵਰਗੀ ਸ਼ਾਨਦਾਰ ਪ੍ਰਤਿਭਾ ਨਾਲ ਅੱਗੇ ਲਿਜਾਣ ’ਤੇ ਬਹੁਤ ਖੁਸ਼ ਹਾਂ।’