ਭਾਰਤ ਦਾ ਤੀਜਾ ਚੰਦ ਮਿਸ਼ਨ ‘ਚੰਦਰਯਾਨ-3’ ਇਤਿਹਾਸ ਰਚਣ ਦੇ ਬਹੁਤ ਨੇੜੇ ਹੈ। ਅੱਜ ਸ਼ਾਮ 6:04 ਵਜੇ ਦਾ ਸਮਾਂ ਦੇਸ਼ ਅਤੇ ਦੁਨੀਆ ਦੇ ਸਭ ਤੋਂ ਦਿਲਾਂ ਦੀ ਧੜਕਣ ਵਧਾਉਣ ਵਾਲਾ ਹੋਵੇਗਾ, ਜਦੋਂ ਚੰਦਰਯਾਨ-3 ਦੇ ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਚੰਦ ਦੇ ਦੱਖਣੀ ਧਰੁਵ ਨੇੜੇ ਕੀਤੀ ਜਾਵੇਗੀ। ‘ਵਿਕਰਮ’ ਲੈਂਡਰ ਤੋਂ ‘ਪ੍ਰਗਿਆਨ’ ਨਾਮ ਦਾ ਰੋਵਰ ਨਿਕਲੇਗਾ ਅਤੇ ਚੰਦ ਦੀ ਸਤ੍ਵਾ ‘ਤੇ ਭਾਰਤੀ ਪੁਲਾੜ ਏਜੰਸੀ ਇਸਰੋ ਲਈ ਕਈ ਤਰ੍ਹਾਂ ਦੇ ਨਮੂਨੇ ਇਕੱਠੇ ਕਰੇਗਾ, ਜਿਸ ਨਾਲ ਚੰਦ ਬਾਰੇ ਮਨੁੱਖਤਾ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਹੈ। ਤੁਸੀਂ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ ‘ਸਾਫਟ-ਲੈਂਡਿੰਗ’ ਦਾ ਸਿੱਧਾ ਪ੍ਰਸਾਰਨ: ਇਹ ਸਾਫਟ ਲੈਂਡਿੰਗ ਇਸਰੋ ਦੀ ਵੈੱਬਸਾਈਟ ਦੇ ਨਾਲ-ਨਾਲ ਇਸਰੋ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ‘ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਨੂੰ ਡੀਡੀ ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੇਟਫਾਰਮਾਂ ‘ਤੇ ਲਾਈਵ ਦੇਖਿਆ ਜਾ ਸਕਦਾ ਹੈ।